ਦਸਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਇਕ ਰਿਸ਼ਤੇਦਾਰ ਲੜਕਾ ਉਸ ਨੂੰ ਬਲੈਕਮੇਲ ਕਰ ਰਿਹਾ ਹੈ।ਉਹ ਉਸ ਨਾਲ ਸਧਾਰਣ ਤੌਰ ਤੇ ਗੱਲ ਬਾਤ ਕਰਦੀ ਸੀ ਅਤੇ ਕਈ ਵਾਰ ਉਸ ਨਾਲ ਮੈਸੇਜ ਤੇ ਵੀ ਗੱਲ ਬਾਤ ਹੋ ਜਾਂਦੀ ਸੀ। ਪਰ ਹੁਣ ਉਹ ਲੜਕਾ ਉਸ ਨੂੰ ਕਹਿ ਰਿਹਾ ਹੈ ਕਿ ਜਾ ਤਾਂ ਉਹ ਉਸ ਦੀਆਂ ਸਾਰੀਆਂ ਗੱਲਾ ਮੱਨ ਲਵੇ ਨਹੀ ਤਾਂ ਉਹ ਉਸ ਦੇ ਮੈਸੇਜ ਆਦਿ ਜਨਤਕ ਕਰ ਕੇ ਉਸ ਨੂੰ ਬਦਨਾਮ ਕਰ ਦੇਵੇਗਾ।ਇਸ ਕਾਰਣ ਉਸ ਲੜਕੀ ਦੇ ਦਿਮਾਗ ਤੇ ਬਹੁਤ ਬੌਝ ਪੈ ਰਿਹਾ ਹੈ ਅਤੇ ਉਸਦਾ ਪੜਾਈ ਵਿਚ ਵੀ ਮਨ ਨਹੀ ਲਗ ਰਿਹਾ ਹੈ,ਜਿਸ ਕਾਰਣ ਉਸ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।