Mashaal

Psychological Counselling => Mashaal Forum => Topic started by: 170512102 on January 07, 2020, 03:42:05 PM

Title: Problem of Students belongs to others states (Bihar and UP)
Post by: 170512102 on January 07, 2020, 03:42:05 PM
ਮੇਰਾ ਸਕੂਲ ਲੜਕੀਆਂ ਦਾ ਸਕੂਲ ਹੈ ਇਸ ਏਰੀਆ ਵਿੱਚ ਬਹੁ ਗਿਣਤੀ ਪਰਵਾਸੀ ਮਜਦੂਰ (ਬਿਹਾਰ /ਯੂ. ਪੀ.ਆਦਿ ) ਪਰਿਵਾਰ ਰਹਿੰਦੇ ਹਨ ਸੋ ਇਸ ਸਕੂਲ ਦੀਆਂ  ਲੱਗਭਗ 40% ਵਿਦਿਆਰਥਣਾਂ ਇਹਨਾਂ ਪਰਿਵਾਰਾਂ ਨਾਲ ਸਬੰਧਤ ਹਨ l ਆਪ ਨਾਲ ਕੁਝ problems share ਕਰ ਰਿਹਾ ਹਾਂ ਕਿਉਂਕਿ ਇਹਨਾਂ problems ਦਾ ਸਿੱਧਾ ਅਸਰ ਇਹਨਾਂ ਦੀ ਪੜ੍ਹਾਈ ਤੇ ਪੈ ਰਿਹਾ ਹੈ, motivate ਕਰਨ ਅਤੇ ਅਧਿਆਪਕਾਂ ਵਲੋਂ ਆਰਥਿਕ ਮਦਦ ਦੇ ਬਾਵਜੂਦ ਕੁਝ ਵਿਦਿਆਰਥਣਾਂ ਨੇ ਪੜ੍ਹਾਈ ਵੱਲ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ  ਕੁਝ ਦਿਨਾਂ ਬਾਅਦ ਇਹ ਮੁਸੀਬਤਾਂ ਵਿਦਿਆਰਥਣਾਂ ਤੇ  ਫਿਰ ਹਾਵੀ ਹੋ ਜਾਂਦੀਆਂ ਹਨ ਅਤੇ ਇਹ ਵਰਤਾਰਾ ਮੁੜ ਉਸੇ ਰੂਪ ਵਿੱਚ ਆ ਜਾਂਦਾ ਹੈ  ਕਿਰਪਾ ਕਰਕੇ ਮਾਰਗ ਦਰਸ਼ਨ ਕਰੋ ਜੀ
1)ਇਹ ਅਤਿ ਗਰੀਬ ਮਜਦੂਰ ਪਰਿਵਾਰਾਂ ਨਾਲ ਸਬੰਧਤ ਹਨ, ਨਿੱਕੇ ਨਿੱਕੇ ਕਮਰਿਆਂ /ਝੁੱਗੀਆਂ ਵਿੱਚ ਕਿਰਾਏ ਤੇ ਰਹਿੰਦੇ ਹਨ, ਪਰਿਵਾਰ ਵੱਡੇ ਹਨ, ਘਰ ਵਿੱਚ ਪੜ੍ਹਾਈ ਦਾ ਮਾਹੌਲ ਨਹੀਂ, ਨਾ ਹੀ ਘਰ ਵਿੱਚ ਕੋਈ ਬੈਠ ਕੇ ਪੜ੍ਹਾਈ ਕਰਨ ਲਈ ਸੁਖਾਵੀਂ ਥਾਂ ਹੈ, ਵਿਦਿਆਰਥਣਾਂ ਮਾਵਾਂ ਨਾਲ ਘਰਾਂ ਵਿੱਚ ਕੰਮ ਕਰਨ ਜਾਂਦੀਆਂ ਹਨ, ਜਿਸ ਕਾਰਨ ਸਕੂਲ ਤੋਂ ਗੈਰਹਾਜਰ ਰਹਿੰਦੀਆਂ ਹਨ, ਗੈਰਪੰਜਾਬੀ ਹੋਣ ਕਰਕੇ ਸ਼ੁੱਧ ਪੰਜਾਬੀ ਲਿਖ ਜਾਂ ਬੋਲ ਨਹੀਂ ਸਕਦੀਆਂ, ਕੁਝ ਹੀ  ਵਿਦਿਆਰਥਣਾਂ 10ਵੀਂ ਜਾਂ 12ਵੀਂ ਤੱਕ ਪਹੁੰਚਦੀਆਂ ਹਨ,  ਮਾਪੇ ਵੀ  ਗਰੀਬੀ ਅਤੇ ਅਨਪੜ੍ਹਤਾ ਕਾਰਨ ਇਹਨਾਂ ਇਹਨਾ problems ਨੂੰ ਸਮਝਣ ਅਤੇ ਦੂਰ ਕਰਨ ਦੇ ਅਸਮਰੱਥ ਜਾਪਦੇ ਹਨ


मेरा विद्यालय एक बालिका विद्यालय है,  इस क्षेत्र  में बड़ी संख्या में आप्रवासी मजदूर रहते हैं, जो कि बिहार (यूपी / यूपी) में रहते हैं, इसलिए इस विद्यालय में लगभग 40% छात्र इन परिवारों के हैं। मैं अपने साथ कुछ समस्याएं साँझा कर रहा हूँ क्योंकि ये समस्याएँ हैं। उनके अध्ययन का सीधा प्रभाव प्रेरणा पर है और शिक्षकों से वित्तीय सहायता के बावजूद, कुछ छात्रों ने शिक्षा पर ध्यान केंद्रित करने की कोशिश की है, लेकिन कुछ दिनों के बाद इन समस्याओं का अध्ययन किया गया है। अर्थव्यवस्थाओं का बोलबाला है और यह प्रवृत्ति उसी तरह से वापस आती है। कृपया मार्गदर्शन करें। 1) वे सबसे गरीब कामकाजी परिवारों से संबंधित हैं, छोटे कमरों / झुग्गियों में किराए पर रहते हैं, घर में परिवार बड़े हैं। न तो पढ़ाई का माहौल है, न ही घर पर बैठने और पढ़ाई करने के लिए कोई जगह है, जिसमें घर जाने वाले छात्र अपनी माताओं के साथ काम करते हैं, जो उन्हें स्कूल से अनुपस्थित कर देता है। एक शुद्ध पंजाबी छात्र पंजाबी नहीं लिख या बोल सकते हैं, कुछ छात्रों को 10 वीं या 12 वीं तक पहुँचते हैं, माता-पिता गरीबी और निरक्षरता और दूर की वजह से इन समस्याओं को समझने में असमर्थ लग रहे हैं