Mashaal

Psychological Counselling => Mashaal Forum => Topic started by: 040203604 on January 04, 2020, 01:17:50 PM

Title: ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ ।
Post by: 040203604 on January 04, 2020, 01:17:50 PM
40% ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕਾਊਸਲਿੰਗ ਕਰਨ ਉਪਰੰਤ ਧਿਆਨ ਵਿੱਚ ਆਇਆ ਕਿ ਕੁਝ ਵਿਦਿਆਰਥੀ ਆਪਣੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਆਪਣੇ ਮਾਪਿਆਂ ਦੀ ਮਦਦ ਲਈ ਉਨ੍ਹਾਂ ਨਾਲ ਮਜ਼ਦੂਰੀ ਆਦਿ ਕਰ ਰਹੇ ਹਨ ਜਿਸ ਕਾਰਨ ਸਕੂਲ ਸਮੇਂ ਅਤੇ ਸਕੂਲ ਸਮੇਂ ਤੋਂ ਬਾਅਦ ਉਨ੍ਹਾਂ ਦਾ ਕਾਫ਼ੀ ਸਮਾਂ ਦਿਹਾੜੀ/ਕੰਮ ਵਿੱਚ ਲੱਗ ਜਾਂਦਾ ਹੈ। ਅਜਿਹੇ ਵਿਦਿਆਰਥੀਆਂ ਦੀ ਘਰ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ ਅਤੇ ਨਾਲ ਹੀ ਉਨ੍ਹਾਂ ਦੇ ਹੁਨਰ ਦੇ ਵਿਕਾਸ ਲਈ ਉਪਰਾਲੇ ਵੀ ਕਰਨੇ ਹੋਣਗੇ । ਇਸ ਕੰਮ ਲਈ ਅਜਿਹੀਆਂ ਸੰਸਥਾਵਾਂ ਦੀ ਜ਼ਰੂਰਤ ਹੈ ਜੋ ਇਨ੍ਹਾਂ ਨੂੰ ਕਰਜ਼ੇ ਦੇ ਰੂਪ ਵਿੱਚ ਮਾਲੀ ਮਦਦ ਦੇਵੇ। ਕੀ ਕੋਈ ਅਜਿਹਾ ਢੁਕਵਾਂ ਪ੍ਰਬੰਧ ਹੋ ਸਕਦਾ ਹੈ ਕਿ ਅਜਿਹੀਆਂ ਸੰਸਥਾਵਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਪਣੇ ਪ੍ਰਾਜੈਕਟਾਂ ਦੀ ਜਾਣਕਾਰੀ ਦੇਣ ਲਈ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਨ ਤਾਂ ਕਿ ਵਿਦਿਆਰਥੀ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਇਸ ਤੋਂ ਲਾਭ ਲੈ ਸਕਣ।

After counseling the students who scored less than 40%, it was noticed that some students were working with their parents to help them due to the poor economic condition of their home, which led them to work after school and after school. A lot of time is spent in the day / work. Given the home state of such students, self-employment opportunities will have to be created for their golden future as well as efforts for development of their skills. This work requires organizations that provide financial assistance in the form of debt. Can there be an appropriate provision for such institutions to coordinate with students in senior secondary schools to inform them of their projects so that students can benefit from it after receiving relevant information?