ਸੀਨੀਅਰ ਸੈਕੰਡਰੀ ਜਮਾਤਾਂ ਦੇ ਵਧੇਰੇ ਵਿਦਿਆਰਥੀ ਫੈਸ਼ਨਪ੍ਰਸਤ ਕੱਪੜੇ ਪਹਿਨਣ ਅਤੇ ਵਾਲਾਂ ਦੇ ਸਟਾਈਲ ਬਨਾਉਣ ਵਿਚ ਰੁਚੀ ਰੱਖਦੇ ਹਨ ਅਤੇ ਪੜ੍ਹਾਈ ਤੋਂ ਵਧਕੇ ਉਹਨਾਂ ਦੀ ਰੁਚੀ ਇਹਨਾਂ ਪ੍ਰਵਿਰਤੀਆਂ ਵਿਚ ਹੈ । ਉਹ ਇਹਨਾਂ ਗੱਲਾਂ ਨੂੰ ਚੰਗਾ ਸਮਝਦੇ ਹਨ ਤੇ ਅਧਿਆਪਕਾਂ ਦੇ ਸਮਝਾਉਣ ਤੇ ਉਹਨਾਂ ਪ੍ਰਤੀ ਵਿਰੋਧਾਤਮਕ ਹੋ ਜਾਂਦੇ ਹਨ ਜਾਂ ਅਧਿਆਪਕਾਂ ਨੂੰ ਹੀ ਪਿਛਾਂਹ ਖਿੱਚੂ ਖਿਆਲਾਂ ਦਾ ਸਮਝਦੇ ਹਨ । ਮਾਤਾ-ਪਿਤਾ ਦਾ ਕਹਿਣਾ ਹੈ ਕਿ ਬੱਚੇ ਉਹਨਾਂ ਦੀ ਗੱਲ ਵੀ ਨਹੀਂ ਸੁਣਦੇ । ਇਹਨਾਂ ਬੱਚਿਆਂ ਦੀ ਪੜ੍ਹਾਈ ਪ੍ਰਤੀ ਰੁਚੀ ਅਤੇ ਅਨੁਸ਼ਾਸਨ ਪ੍ਰਤੀ ਭਾਵਨਾ ਲਗਾਤਾਰ ਘਟ ਰਹੀ ਹੈ । ਇਸ ਸਮੱਸਿਆ ਦੇ ਹੱਲ ਲਈ ਸੁਝਾਅ ਦਿੱਤਾ ਜਾਵੇ ।